ਆਪਣੇ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਜੋਸ਼ੀ ਫਾਉਂਡੇਸ਼ਨ ਨੇ ਸੈਕਟਰ 36 ਸਥਿੱਤ ਐਮ.ਸੀ.ਐਮ. ਡੀ.ਏ.ਵੀ. ਕਾਲਜ ਦੇ ਸਹਿਯੋਗ ਨਾਲ ਕਾਲਜ ਦੇ ਜਿਮਨੇਜਿਅਮ ਹਾਲ ਵਿਚ ਅੱਜ ‘ਐਂਟੀ ਡਰਗੱਸ ਪਲੇਜ ਪ੍ਰੋਗਰਾਮ’ ਆਯੋਜਿਤ ਕੀਤਾ। ਬੇਟੀ, ਭੈਣ, ਮਾਂ, ਸਾਸ ਅਤੇ ਸਾਲੀ ਦੇ ਸਵਰੂਪ ਵਿਚ ਕੁੜਿਆਂ ਨੂੰ ਨਸ਼ਿਆਂ ਦੇ ਖਿਲਾਫ ਸੰਵੇਦਨਸ਼ੀਲ ਬਨਾਉਣ ਦੇ ਮਕਸਦ ਨਾਲ ਇਸ ਮੌਕੇ ‘ਤੇ ਇਕ ਵਰਕਸ਼ਾਪ ਆਯੋਜਿਤ ਹੋਈ।
ਮੁੱਖ ਬੁਲਾਰਿਆਂ ਵਿਚ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਵਿਜੈ ਦੇਵ, ਰਾਜ ਸਭਾ ਸਾਂਸਦ ਅਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਸ਼ਹਿਰ ਦੇ ਡੀ.ਸੀ ਅਜੀਤ ਬਾਲਾਜੀ ਜੋਸ਼ੀ, ਭਾਜਪਾ ਪੰਜਾਬ ਦੇ ਸਟੇਟ ਜਨਰਲ ਸਕੱਤਰ ਦਿਨੇਸ਼ ਕੁਮਾਰ, ਐਮ.ਸੀ.ਐਮ. ਕਾਲਜ ਦੀ ਪ੍ਰਿੰਸੀਪਲ ਡਾ. ਨਿਸ਼ਾ ਭਾਰਗਵ, ਜੋਸ਼ੀ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਅਤੇ ਨਗਰ ਨਿਗਮ ਕੌਂਸਲਰ ਸੌਰਭ ਜੋਸ਼ੀ ਸ਼ਾਮਲ ਸਨ, ਜਿਨ੍ਹਾਂ ਵਿਦਿਆਰਥਣਾਂ ਨੂੰ ਨਸ਼ਿਆਂ ਨੂੰ ਸਖਤ ਨਾ ਕਹਿਣ ਦੇ ਲਈ ਪ੍ਰੇਰਿਤ ਕੀਤਾ।
ਆਪਣੇ ਸੰਬੋਧਨ ਵਿਚ ਵਿਜੈ ਦੇਵ ਨੇ ਕਿਹਾ ਕਿ ਇਸ ਸਮਸਿਆ ਨੂੰ ਸਮਾਜ ਤੋਂ ਮਿਟਾਉਣ ਵਿਚ ਮਹਿਲਾਵਾਂ ਅਹਿਮ ਭੂਮਿਕਾ ਨਿਭਾ ਸਕਦੀ ਹਨ, ਕਿਉਂਕਿ ਉਨ੍ਹਾਂ ਦੀ ਕਈ ਭੂਮਿਕਾਵਾਂ ਹਨ ਅਤੇ ਸਮਾਜ ਵਿਚ ਬਦਲਾਅ ਲਿਆਉਣ ਦੀ ਸ਼ਕਤੀ ਵੀ ਹੈ। ਵਿਜੈ ਦੇਵ ਨੇ ਕੁੜਿਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਦੂਰੀ ਬਣਾਏ ਰੱਖ ਨੂੰ ਕਿਹਾ। ਉਨ੍ਹਾਂ ਕਿਹਾ ਕਿ ਤੁਸੀ ਮਸ਼ਾਲ ਲੈਕੇ ਪਰਿਵਾਰ ਦੀ ਅਗੁਵਾਈ ਕਰਨ ਵਾਲੀਆਂ ਵਿਚੋਂ ਹੋ, ਇਸ ਲਈ ਤੁਹਾਡੇ ਮੋਡਿਆਂ ‘ਤੇ ਸਬ ਤੋਂ ਵੱਡੀ ਜਿੰਮੇਦਾਰੀ ਹੈ। ਹਰ ਹਾਲਤ ਵਿਚ ਤੁਹਾਨੂੰ ਤੰਦਰੂਸਤ ਅਤੇ ਸੁਚੇਤ ਰਹਿਣਾ ਹੈ।
ਅਵਿਨਾਸ਼ ਰਾਏ ਖੰਨਾ ਨੇ ਵਿਦਿਆਰਥਣਾਂ ਨੂੰ ਆਪਣੇ ਫੈਸਲਿਆਂ ‘ਤੇ ਪੱਕਾ ਰਹਿਣ ਦੀ ਸਲਾਹ ਦਿੱਤੀ ਅਤੇ ਇਹ ਵੀ ਕਿਹਾ ਕਿ ਉਹ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਤੋਂ ਰੋਕਣ ਅਤੇ ਉਨ੍ਹਾਂ ਇਸਦੇ ਨੁਕਸਾਨ ਦੇ ਬਾਰੇ ਵਿਚ ਜਾਗਰੂਕ ਕਰਨ। ਉਨ੍ਹਾਂ ਪੜਾਉਣ ਵਾਲੀਆਂ ਤੋਂ ਵੀ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਦੇ ਨਾਲ ਇਕ ਅਟੂਟ ਸੰਬਧ ਬਣਾਕੇ ਰੱਖਣ ਅਤੇ ਉਨ੍ਹਾਂ ਨੂੰ ਸ਼ਾਰੀਰਿਕ ਅਤੇ ਮਾਨਸਿਕ ਤੌਰ ‘ਤੇ ਤੰਦਰੂਸਤ ਰਹਿਣ ਦੇ ਲਈ ਲਾਮਬੰਦ ਕਰਦੇ ਰਹਿਣ। ਉਨ੍ਹਾਂ ਅੱਗੇ ਕਿਹਾ ਕਿ ਆਬਾਦੀ ਵਿਚ ਜਾਗਰੂਕਤਾ ਫੈਲਾਉਣ ਦੇ ਲਈ ਵਿਦਿਆਰਥੀ ਸਬ ਤੋਂ ਬਿਹਤਰੀਨ ਸਰੋਤ ਬਣ ਸਕਦੇ ਹਨ।
ਡੀ.ਸੀ ਅਜੀਤ ਬਾਲਾਜੀ ਜੋਸ਼ੀ ਨੇ ਪੰਜਾਬ ਵਿਚ ਚੱਲ ਰਹੀ ਨਸ਼ਿਆਂ ਦੀ ਸਮਸਿਆ ‘ਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਦੇ ਸਰਹਦੀ ਇਲਾਕਿਆਂ ਅਤੇ ਕੌਮਾਂਤਰੀ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਪਦਾਰਥਾਂ ਦੇ ਸੇਵਨ ਦਾ ਸ਼ਿਕਾਰ ਬਣਦੇ ਹਨ, ਇਸਦੇ ਲਈ ਉਨ੍ਹਾਂ ਆਗੂਆਂ, ਪੁਲੀਸ ਅਤੇ ਦਫਤਰਸ਼ਾਹੀ ਲੋਕਾਂ ਨੂੰ ਜਿੰਮੇਦਾਰੀ ਠਹਿਰਾਇਆ।
ਉਥੇ ਹੀ ਵਿਨੀਤ ਜੋਸ਼ੀ ਨੇ ਦਾਅਵਾ ਕੀਤਾ ਕਿ ਸਮਾਜ ਵਿਚ ਮਾਂ ਬਾਪ ਵੱਲੋਂ ਸਹੀ ਸਿੱÎਖਿਆ ਨਾ ਦੇਣਾ ਇਸ ਸਮਸਿਆਵਾਂ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਹਰਕਤਾਂ ‘ਤੇ ਨਜ਼ਰ ਰੱਖਣਾ ਬੇਹਦ ਜਰੂਰੀ ਹੈ ਅਤੇ ਉਨ੍ਹਾਂ ਹਰ ਗੱਲ ਆਪਣੇ ਬੱਚਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੈ।
ਜੋਸ਼ੀ ਫਾਉਂਡੇਸ਼ਨ ਦੇ ਜਨਰਲ ਸਕੱਤਰ ਸੌਰਭ ਜੋਸ਼ੀ ਨੇ ਸਾਰੀਆਂ ਬੁਲਾਰਿਆਂ ਅਤੇ ਕਾਲਜ ਪ੍ਰਿੰਸੀਪਲ ਡਾ. ਨਿਸ਼ਾ ਭਾਰਗਵ ਦਾ ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਦੇ ਲਈ ਧੰਨਵਾਦ ਕੀਤਾ। ਅੰਤ ਵਿਚ ਅਵਿਨਾਸ ਰਾਏ ਖੰਨਾ ਅਤੇ ਵਿਜੈ ਦੇਵ ਨੇ ਵਿਦਿਆਰਥਣਾਂ ਨੂੰ ਨਸ਼ਿਆਂ ਦੇ ਖਿਲਾਫ ਸਹੂੰ ਚੁਕਾਈ।