
ਦੂਸਰੇ ਨਵਨੀਤ ਜੋਸ਼ੀ ਮੈਮੋਰੀਅਲ ਲੈਕਚਰ ਵਿਚ ਫੂਡ ਸਕਿਊਰਿਟੀ ਦੇ ਆਸ-ਪਾਸ ਦੀ ਸੱਚਾਈ ਅਤੇ ਝੂਠ ਦੇ ਵਿਸ਼ੇ ‘ਤੇ ਯੂ. ਐਸ. ਏ. ਤੋਂ ਆਈ ਪੱਤਰਕਾਰ, ਰਾਜਨੀਤਕ ਅਤੇ ਵਿਸ਼ਲੇਸ਼ਕ ਸਿਮਰਨ ਸੇਠੀ ਨੇ ਰੱਖੀ ਆਪਣੀ ਗੱਲ ਅੰਤਰ ਰਾਸ਼ਟਰੀ ਫੂਡ ਅਨੇਲਿਸਟ ਦੇਵੇਂਦਰ ਸ਼ਰਮਾ ਰਹੇ ਮੰਚ ਦੇ ਪ੍ਰਧਾਨ, ਗੱਲ ਕੀਤੀ ਭਾਰਤੀ ਗਾਵਾਂ ਦੇ ਵਿਦੇਸ਼ਾਂ ਵਿਚ ਮੌਜੂਦ ਹੋਣ ਦੀ, ਨਾਲ ਹੀ ਚੰਗੇ ਖਾਣ-ਪੀਣ ‘ਤੇ ਜ਼ੋਰ ਦਿੱਤਾ|
ਚੰਡੀਗੜ੍ਹ, 19 ਮਈ । ਭਾਰਤ ਨੂੰ ਇਕ ਪੂਰੀ ਦੁਨੀਆ ਖੇਤੀ ਪ੍ਰਧਾਨ ਦੇਸ਼ ਦੇ ਨਾਮ ਨਾਲ ਜਾਣਦੀ ਹੈ। ਪਰ ਪੂਰੀ ਦੁਨੀਆ ਵਿਚ ਕੁਪੋਸ਼ਣ ਦੇ ਸ਼ਿਕਾਰ ਬੱਚੇ ਸਭ ਤੋਂ ਜਿਆਦਾ ਭਾਰਤ ਵਿਚ ਹੀ ਹਨ। 40 ਫੀਸਦੀ ਤਾਜ਼ੇ ਫਲ ਅਤੇ ਸਬਜ਼ੀਆਂ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਖਰਾਬ ਹੋ ਜਾਂਦੇ ਹਨ। ਬਾਹਰ ਤੋਂ ਲਿਆਂਦੀਆਂ ਜਾਣ ਵਾਲੀਆਂ ਗਾਵਾਂ ਦੀਆਂ ਜਿਆਦਾਤਰ ਨਸਲਾਂ ਨੂੰ ਭਾਰਤੀ ਗਾਵਾਂ ਦੀਆਂ ਨਸਲਾਂ ਤੋਂ ਤਿਆਰ ਕੀਤਾ ਗਿਆ ਹੈ ਜੋ ਬ੍ਰਾਜ਼ੀਲ ਵਰਗੇ ਦੇਸ਼ਾਂ ਤੋਂ ਨਿਰਯਾਤ ਹੁੰਦੀਆਂ ਹਨ। ਸਾਡੀ ਕਣਕ ਅਤੇ ਦੁੱਧ ਵਿਚ ਇੰਨੀ ਮਿਲਾਵਟ ਹੈ ਕਿ ਬੀਮਾਰੀਆਂ ਦੀ ਵਜਾ ਸਾਡੇ ਘਰ ਵਿਚ ਬਣਨ ਵਾਲਾ ਖਾਣਾ ਹੀ ਹੈ। ਅਜਿਹੇ ਪਤਾ ਨਹੀਂ ਕਿੰਨੇ ਅੰਕੜੇ ਹਨ ਜੋ ਦੇਸ਼ ਵਿਚ ਖਾਣ-ਪੀਣ ਦੀਆਂ ਜਰੂਰਤਾਂ ਅਤੇ ਆਦਤਾਂ ‘ਤੇ ਸਵਾਲ ਖੜੇ ਕਰਦੇ ਹਨ। ਫੂਡ ਸਕਿਊਰਿਟੀ ਦੇ ਆਸ-ਪਾਸ ਦੀ ਸੱਚਾਈ ਅਤੇ ਝੂਠ ਦੇ ਵਿਸ਼ੇ ‘ਤੇ ਐਤਵਾਰ ਸ਼ਾਮ ਨੂੰ ਹੋਏ ਦੂਸਰੇ ਨਵਨੀਤ ਜੋਸ਼ੀ ਮੈਮੋਰੀਅਲ ਲੈਕਚਰ ਵਿਚ ਅਜਿਹੀਆਂ ਕੁਝ ਗੱਲਾਂ ‘ਤੇ ਚਰਚਾ ਕੀਤੀ। ਇਸ ਮੌਕੇ ‘ਤੇ ਖਾਸ ਤੌਰ ‘ਤੇ ਆਪਣਾ ਪੱਖ ਰੱਖਿਆ ਯੂ. ਐਸ. ਬੈਸਡ ਸਿਮਰਨ ਸੇਠੀ ਨੇ ਜੋ ਕਿ ਇਕ ਪੱਤਰਕਾਰ, ਰਾਜਨੀਤਕ ਅਤੇ ਵਿਸ਼ਲੇਸ਼ਕ ਹੈ। ਮੰਚ ਸੰਚਾਲਨ ਰਹੇ ਦੇਵੇਂਦਰ ਸ਼ਰਮਾ ਜੋ ਕਿ ਮੰਨੇ-ਪ੍ਰੰਮਨੇ ਅੰਤਰਰਾਸ਼ਟਰੀ ਫੂਡ ਅਨੇਲਿਸਟ ਹਨ। ਇਹ ਲੈਕਚਰ ਆਯੋਜਿਤ ਕੀਤਾ ਸੀ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਅਤੇ ਉਨ੍ਹਾਂ ਦੇ ਛੋਟੇ ਭਰਾ ਵਾਰਡ ਨੰਬਰ.2 ਦੇ ਕੌਸਲਰ ਸੌਰਭ ਜੋਸ਼ੀ ਨੇ।
ਸਿਮਰਨ ਕਰੀਬ 10 ਸਾਲ ਬਾਅਦ ਭਾਰਤ ਆਈ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿਚ ਜਾ ਕੇ ਫੂਡ ਸਕਿਊਰਿਟੀ ਦੇ ਮੁੱਦਿਆਂ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖਾਣੇ ਤੋਂ ਵਧਕੇ ਸ਼ਾਇਦ ਹੀ ਦੁਨੀਆ ਦੀ ਕੋਈ ਚੀਜ਼ ਹੋਵੇਗੀ ਜੋ ਆਪ ਨੂੰ ਰੋਜਾਨਾਂ ਅਤੇ ਦਿਨ ਵਿਚ ਤਿੰਨ-ਚਾਰ ਵਾਰ ਯਾਦ ਆਉਂਦੀ ਹੋਵੇਗੀ। ਪਰ ਕੋਈ ਵੀ ਵੱਡੀ ਸੰਖਿਆ ਜਾਂ ਮੀਡੀਆ ਖੇਤੀ ਦੇ ਸਹੀ ਤਰੀਕਿਆਂ ਅਤੇ ਸਹੀ ਖਾਣੇ ਨੂੰ ਲੈ ਕੇ ਜਾਗਰੂਕ ਨਹੀਂ ਕਰਦਾ। ਮਿਸਾਲ ਦੇ ਤੌਰ ‘ਤੇ ਸਿਮਰਨ ਨੇ ਕਿਹਾ ਕਿ ਖਾਣੇ ਦੀਆਂ ਕੁੱਲ 80,000 ਪ੍ਰਜਾਤੀਆਂ ਵਿਚੋਂ ਮਨੁੱਖੀ ਜਾਤੀ ਕੇਵਲ 150 ਪ੍ਰਜਾਤੀਆਂ ਉਗਾਉਂਦੀ ਹੈ। ਸਾਡੇ ਖਾਣੇ ਦਾ 75 ਫੀਸਦੀ ਹਿੱਸਾ ਮੁਖ 12 ਪੌਦਿਆਂ ਤੋਂ ਆਉਂਦਾ ਹੈ। ਇਕ-ਇਕ ਫਸਲ ਦੀਆਂ ਸੈਂਕੜੇ ਕਿਸਮਾਂ ਹਨ ਜਿਨਾਂ ਬਾਰੇ ਲੋਕ ਜਾਣਦੇ ਤੱਕ ਨਹੀਂ, ਉਗਾਉਣਾ ਤਾਂ ਦੂਰ ਦੀ ਗੱਲ ਹੈ। ਯੂ. ਐਸ. ਵਰਗੇ ਵੱਡੇ -ਵੱਡੇ ਦੇਸ਼ਾਂ ਵਿਚ ਖਾਣਾ ਇੰਨਾ ਬੇਕਾਰ ਆਉਦਾ ਹੈ ਜਿਸ ਦੀ ਕੋਈ ਹੱਦ ਨਹੀਂ। ਪੂਰੀ ਦੁਨੀਆਂ ਦੀਆਂ ਜਰੂਰਤਾਂ ਦੇ ਹਿਸਾਬ ਨਾਲ ਡੇਢ ਗੁਣਾ ਖਾਣਾ ਉਗਦਾ ਅਤੇ ਬਣਦਾ ਹੈ ਫਿਰ ਵੀ ਲੋਕ ਭੁੱਖੇ ਸਾਉਂਦੇ ਅਤੇ ਮਰਦੇ ਹਨ।
ਸਿਮਰਨ ਦੇ ਅੰਕੜਿਆਂ ਅਤੇ ਗੱਲਾਂ ਨੇ ਖਾਣੇ ਦੀ ਵੰਡ ਤੋਂ ਲੈ ਕੇ ਬਰਬਾਦੀ ਤੱਕ ਦੇ ਮੁੱਦਿਆਂ ‘ਤੇ ਸਵਾਲ ਖੜੇ ਕੀਤੇ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਮੈਂ ਅਮ੍ਰਿਤਸਰ ਗਈ ਅਤੇ ਇਕ ਕਿਸਾਨ ਨੂੰ ਫਸਲ ਦੇ ਬਾਰੇ ਵਿਚ ਸਵਾਲ ਕੀਤਾ। ਉਸ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਫਸਲ ਵਿਚ ਅਸੀਂ ਜ਼ਹਿਰ (ਪੇਸਟੀਸਾਈਡ) ਪਾਉਂਦੇ ਹਾਂ ਪਰ ਆਪਣੇ ਖਾਣ ਲਈ ਜੋ ਉਗਾਉਂਦੇ ਹਾਂ, ਉਸ ਵਿਚ ਅਜਿਹਾ ਕੁਝ ਨਹੀਂ ਪਾਉਂਦੇ। ਹੈਰਾਨੀ ਦੀ ਗੱਲ ਇਹ ਹੈ ਕਿ ਸਭ ਤੋਂ ਜਿਆਦਾ ਭੁੱਖੇ ਰਹਿ ਜਾਣ ਵਾਲੇ ਕਿਸਾਨ ਖੁਦ ਹੀ ਹਨ। 1968 ਵਿਚ ਜਿੱਥੇ ਦੁਨੀਆ ਦੀ 26 ਫੀਸਦੀ ਜਨ ਸੰਖਿਆ ਭੁੱਖੀ ਸਾਉਂਦੀ ਸੀ, 2008 ਵਿਚ ਉਹ ਅੰਕੜਾ 30 ਫੀਸਦੀ ਹੋ ਗਿਆ। ਮੈਂ ਕਈ ਮੀਟਿੰਗਾਂ, ਸੈਮੀਨਾਰ ਅਤੇ ਵੱਡੇ ਮੰਚਾਂ ‘ਤੇ ਗਈ ਪਰ ਉੱਥੇ ਸਿਰਫ ਇਕ ਹੀ ਤਰਕ ਦਿੱਤਾ ਜਾਂਦਾ ਹੈ, ਜਨਸੰਖਿਆ ਦਾ। ਅਤੇ ਮੈਂ ਤਰਕ ਦਿੰਦੀ ਹਾਂ ਖਪਤ ਦਾ। ਅੱਜ ਦੇ ਵਕਤ ਦੀ ਜਰੂਰਤ ਜੈਵ-ਵਿਵਧਤਾ (ਬਾਇਓਡਾਵਰਸਿਟੀ) ਹੈ। ਪਾਣੀ ਦੀ ਬਚਤ ਕਰਕੇ ਜੇਕਰ ਸਹੀ ਤਰੀਕੇ ਦੀ ਫਸਲ ਉਗਾਈ ਜਾਵੇ ਅਤੇ ਉਸ ਦੀ ਸਹੀ ਵੰਡ ਹੋਵੇ ਤਾਂ ਸਿਰਫ ਦੇਸ਼ ਬਲਕਿ ਦੁਨੀਆ ਦਾ ਭਲਾ ਹੋ ਸਕਦਾ ਹੈ।
ਸਿਮਰਣ ਦੇ ਬਾਅਦ ਬੋਲਦੇ ਹੋਏ ਦੇਵੇਂਦਰ ਸ਼ਰਮਾ ਨੇ ਗਾਵਾਂ ਦੀ ਉਦਾਹਰਣ ਦਿੰਦੇ ਹੋਏ ਗੱਲ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਸਾਡੀਆਂ ਗਾਵਾਂ ਸੜਕਾਂ ‘ਤੇ ਅਵਾਰਾ ਘੁੰਮਦੀਆਂ ਹਨ ਕਿਉਂਕਿ ਸਾਨੂੰ ਉਨ੍ਹਾਂ ‘ਤੇ ਸ਼ਰਮ ਆਉਂਦੀ ਹੈ। ਪਰ ਜੇਕਰ ਦੂਸਰੇ ਦੇਸ਼ਾਂ ਵਿਚ ਦੇਖੀਏ, ਉਹ ਸਾਡੀਆਂ ਗਾਵਾਂ ਦੀਆਂ ਨਸਲਾਂ ਤੋਂ ਹੀ ਰਿਕਾਰਡ ਤੋੜ ਰਹੇ ਹਨ। ਮੈਂ ਕੁਝ ਵਖਤ ਪਹਿਲਾਂ ਬ੍ਰਾਜ਼ਿਲ ਵਿਚ ਸੀ ਜਿੱਥੇ ਤਿੰਨ ਦਿਨ ਦਾ ਮਿਲਕ ਕੰਪੀਟੀਸ਼ਨ ਸੀ। ਤੀਜੇ ਦਿਨ ਜਦੋਂ ਇਨਾਮ ਵੰਡੇ ਤਾਂ ਪਤਾ ਲੱਗਾ ਕਿ ਪਹਿਲੇ ਸਥਾਨ ‘ਤੇ ਗੀਰ ਬ੍ਰੀਡ ਦੀ ਗਾਂ ਹੈ ਜੋ ਮੂਲਤ : ਗੁਜਰਾਤ ਦੀ ਹੈ। ਬ੍ਰਾਜ਼ੀਲ ਅੱਜ ਗਾਵਾਂ ਦੀ ਬੇਹਤਰੀਨ ਬ੍ਰੀਡ ਦੇ ਨਿਰਯਾਤ ਵਿਚ ਅੱਵਲ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਵਿਚ ਜਿਆਦਾਤਰ ਭਾਰਤੀ ਬ੍ਰੀਡ ਹੈ ਜੋ ਹੁਣ ਭਾਰਤ ਵਿਚੋਂ ਹੀ ਮਿਲਦੀ ਨਹੀਂ। ਸਾਨੂੰ ਲੱਗਦਾ ਹੈ ਕਿ ਭਾਰਤ ਵਿਚ ਤਾਂ ਕੁਝ ਹੀ ਚੰਗਾ ਨਹੀਂ ਇਸ ਲਈ ਵਿਦੇਸ਼ੀ ਮਾਲ ਹੀ ਸਹੀ ਹੈ ਪਰ ਮੈਂ ਕਹਾਂਗਾ ਕਿ ਪੂਰੀ ਦੁਨੀਆਂ ਵਿਚ ਕੰਜਿਊਮਰ ਤੋਂ ਵੱਡਾ ਬੇਵਕੂਫ ਕੋਈ ਨਹੀਂ। ਅਸੀਂ ਪੈਕੇਟ ਦੀ ਚਮਕ ‘ਤੇ ਧਿਆਨ ਦਿੰਦੇ ਹਾਂ, ਅੰਦਰ ਦੇ ਸਮਾਨ ‘ਤੇ ਨਹੀਂ। ਜਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਪੂੰਜੀ ਦੀ ਸਹੀ ਪਹਿਚਾਣ ਕਰਕੇ ਉਸ ਦਾ ਸਹੀ ਇਸਤੇਮਾਲ ਕਰੀਏ। ਫਿਰ ਭਾਵੇ ਉਹ ਆਪਣੇ ਘਰ ਆਉਣ ਵਾਲੀ ਕਣਕ ਹੋਵੇ ਜਾਂ ਦੁੱਧ।
ਸ਼ਰਮਾ ਨੇ ਦੁੱਧ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੋ ਪੈਕੇਟ ਬੰਦ ਦੁੱਧ ਸਾਡੇ ਘਰ ਵਿਚ ਅਸੀਂ ਇਸਤੇਮਾਲ ਕਰਦੇ ਹਾਂ, ਉਹ ਕਿਸੇ ਵੀ ਪ੍ਰਕਾਰ ਤੋਂ ਪੀਣ ਵਾਲੇ ਨੂੰ ਪੋਸ਼ਣ ਨਹੀਂ ਦਿੰਦਾ। ਉਧਰ ਦੇਸੀ ਗਾਂ ਦਾ ਦੁੱਧ ਪੋਸ਼ਟਿਕ ਹੁੰਦਾ ਹੈ ਅਤੇ ਹਾਈਪਰ ਟੈਂਸਨ ਅਤੇ ਡਾਇਬਟੀਜ਼ ਵਰਗੀਆਂ ਬੀਮਾਰੀਆਂ ਤੋਂ ਸਾਨੂੰ ਬਚਾਉਦਾ ਹੈ। ਜੇਕਰ ਦੇਸੀ ਗਾਂ ਦਾ ਦੁੱਧ ਪੀਵਾਂਗਾ ਤਾਂ ਦਵਾਈ ਦਾ ਖਰਚਾ ਘੱਟ ਹੋਵੇਗਾ। ਕੋਲੇਸਟ੍ਰੋਲ ਦੀ ਬੀਮਾਰੀ ਨੂੰ ਵੀ ਸਹੀ ਕੁਆਲਿਟੀ ਦੀ ਕਣਕ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦੇ ਬਾਅਦ ਸ਼ਰਮਾ ਨੇ ਜ਼ੋਰ ਦਿੱਤਾ ਬਾਹਰ ਖਾਣ ਦੀ ਆਦਤ ਖਤਮ ਕਰਨ ‘ਤੇ। ਉਦਾਰਹਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੋ ਬ੍ਰੈਡ ਦੁਕਾਨਾਂ ਤੋਂ ਬਚ ਜਾਂਦੀ ਹੈ ਉਸ ਨੂੰ ਪੀਸ ਕੇ ਉਸ ਦਾ ਪਾਊਡਰ ਹੋਟਲਾਂ ਵਿਚ ਭੇਜ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਸਬਜ਼ੀ ਬਣਾਉਣ ਵਿਚ ਉਪਯੋਗ ਕੀਤਾ ਜਾਂਦਾ ਹੈ। ਉਹ ਹੀ ਖਾਣਾ ਖਾ ਕੇ ਅਸੀਂ ਲੋਕ ਉਸ ਦੀ ਤਾਰੀਫ ਕਰਦੇ ਨਹੀਂ ਥਕਦੇ। ਬਦਲਾਅ ਸਾਨੂੰ ਹੀ ਲਿਆਉਣਾ ਹੈ ਕੋਈ ਸਾਨੂੰ ਜਾਗਰੂਕ ਕਰੇ ਜਾਂ ਨਾ ਕਰੇ। ਸਵਦੇਸ਼ੀ ਚੀਜ਼ਾਂ ਦੀ ਖਪਤ ‘ਤੇ ਜ਼ੋਰ ਦੇਈਏ ਅਤੇ ਜਿੰਨਾਂ ਕੁਦਰਤੀ ਖਾ ਸਕੀਏ, ਖਾਈਏ।